HUKAMNAMA SAHIB
ਬਿਹਾਗੜਾ ਮਹਲਾ ੫ ਛੰਤ ॥ ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥ ਅਰਥ: ਹੇ ਤੁੱਛ ਪਦਾਰਥਾਂ (ਦੇ ਮੋਹ) ਵਿਚ ਰੱਤੇ ਹੋਏ ਮਨੁੱਖ! ਇਸ ਮੋਹ ਦੇ ਕਾਰਨ) ਤੇਰਾ ਜੀਵਨ-ਪੰਧ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ। ਹੇ ਪਾਪ ਕਮਾਣ ਵਾਲੇ ਕੋਈ ਭੀ ਤੇਰਾ (ਸਦਾ ਦਾ) ਸਾਥੀ ਨਹੀਂ। (ਕੀਤੇ ਪਾਪਾਂ ਦੀ ਸਜ਼ਾ ਵਿਚ ਭਾਈਵਾਲ ਬਣਨ ਲਈ) ਤੇਰਾ ਕੋਈ ਭੀ ਸਾਥੀ ਨਹੀਂ ਬਣੇਗਾ, ਤੂੰ ਸਦਾ ਹੱਥ ਮਲਦਾ ਰਹਿ ਜਾਏਂਗਾ। ਤੂੰ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੇ ਗੁਣ ਨਹੀਂ ਜਪਦਾ, ਜ਼ਿੰਦਗੀ ਦੇ ਇਹ ਦਿਨ ਫਿਰ ਕਦੇ ਵਾਪਸ ਨਹੀਂ ਆਉਣਗੇ (ਜਿਵੇਂ) ਰੁੱਖਾਂ ਨਾਲੋਂ ਵਿਛੁੜੇ ਹੋਏ ਪੱਤਰ (ਮੁੜ ਰੁੱਖਾਂ ਨਾਲ) ਨਹੀਂ ਜੁੜ ਸਕਦੇ। (ਕੀਤੇ ਪਾਪਾਂ ਦੇ ਕਾਰਨ ਮਨੁੱਖ ਦੀ ਜਿੰਦ) ਆਤਮਕ ਮੌਤ ਦੇ ਰਸਤੇ ਉੱਤੇ ਇਕੱਲੀ ਹੀ ਤੁਰੀ ਜਾਂਦੀ ਹੈ। ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੀ ਜਿੰਦ ਸਦਾ ਦੁੱਖਾਂ ਨਾਲ ਘਿਰੀ ਹੋਈ ਭਟਕਦੀ ਰਹਿੰਦੀ ਹੈ।੧। ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥ ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥ ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥ ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥ ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥ ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥ (ਹੇ ਪ੍ਰਾਣੀ!) ਤੂੰ (ਲੋਕਾਂ ਪਾਸੋਂ) ਲੁਕ ਲੁਕ ਕੇ ਵਲ-ਛਲ ਕਰਦਾ ਰਹਿੰਦਾ ਹੈਂ, ਪਰ ਅੰਤਰਜਾਮੀ ਪਰਮਾਤਮਾ ਤੇਰੀ ਹਰੇਕ ਕਰਤੂਤ ਨੂੰ ਜਾਣਦਾ ਹੈ। ਜਦੋਂ ਧਰਮਰਾਜ ਦਾ ਹਿਸਾਬ ਹੁੰਦਾ ਹੈ ਤਾਂ (ਮੰਦੇ ਕਰਮ ਕਰਨ ਵਾਲੇ ਇਉਂ) ਪੀੜੇ ਜਾਂਦੇ ਹਨ ਜਿਵੇਂ ਤਿਲ (ਘਾਣੀ ਵਿਚ) ਪੀੜੇ ਜਾਂਦੇ ਹਨ। ਹੇ ਪ੍ਰਾਣੀ! ਆਪਣੇ ਕੀਤੇ ਕਮਾਏ ਕਰਮਾਂ ਅਨੁਸਾਰ ਤੂੰ ਭੀ ਦੁੱਖ ਸਹਾਰ। (ਮੰਦ-ਕਰਮੀ-ਜੀਵ) ਅਨੇਕਾਂ ਜੂਨਾਂ ਵਿਚ ਭਵਾਇਆ ਜਾਂਦਾ ਹੈ। ਜੇਹੜਾ ਮਨੁੱਖ ਸਦਾ ਇਸ ਵੱਡੀ ਮੋਹ ਲੈਣ ਵਾਲੀ ਮਾਇਆ ਦੇ ਨਾਲ ਹੀ ਮਸਤ ਰਹਿੰਦਾ ਹੈ ਉਹ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ। ਨਾਨਕ ਬੇਨਤੀ ਕਰਦਾ ਹੈ-(ਹੇ ਜਿੰਦੇ!) ਇਕ ਪਰਮਾਤਮਾ ਦੇ ਨਾਮ ਤੋਂ ਬਗ਼ੈਰ ਤੂੰ ਹੋਰ ਸਾਰੇ ਕੰਮਾਂ ਵਿਚ ਸਿਆਣੀ (ਬਣੀ ਫਿਰਦੀ ਹੈਂ। ਤੇਰੇ ਮੱਥੇ ਉਤੇ ਮਾਇਆ ਦੇ ਮੋਹ ਦਾ ਹੀ) ਲੇਖ ਲਿਖਿਆ ਜਾ ਰਿਹਾ ਹੈ (ਤਾਹੀਏਂ ਤੂੰ) ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈਂ।੨। ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥ ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥ ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥ ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ਹ੍ਹ ਗਲਿ ਲਾਤਿਆ ॥ ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥ ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥ ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਨਾਹ ਜਾਣਨ ਵਾਲਾ ਮਨੁੱਖ ਪਰਮਾਤਮਾ ਦੇ ਚਰਨਾਂ ਤੋਂ ਵਿਛੁੜਿਆ ਰਹਿੰਦਾ ਹੈ (ਪ੍ਰਭੂ ਨਾਲ ਮੁੜ ਮਿਲਾਣ ਵਾਸਤੇ) ਕੋਈ (ਉਸ ਦਾ) ਵਿਚੋਲਾ-ਪਨ ਨਹੀਂ ਕਰਦਾ। (ਉਸ ਦੀ ਸਾਰੀ ਉਮਰ ਇਸੇ ਤਰ੍ਹਾਂ ਲੰਘ ਜਾਂਦੀ ਹੈ, ਆਖ਼ਰ) ਬੜਾ ਨਿਰਦਈ ਜਮਦੂਤ ਉਸ ਨੂੰ ਆ ਫੜਦਾ ਹੈ। (ਜਮਦੂਤ ਉਸ ਨੂੰ) ਫੜ ਕੇ ਅੱਗੇ ਲਾ ਲੈਂਦਾ ਹੈ, ਸਾਰੀ ਉਮਰ ਡਾਢੀ ਮਾਇਆ ਵਿਚ ਮਸਤ ਰਹਿਣ ਕਰਕੇ ਉਹ ਆਪਣਾ ਕੀਤਾ ਪਾਂਦਾ ਹੈ। ਗੁਰੂ ਦੀ ਸਰਨ ਪੈ ਕੇ ਉਹ ਪਰਮਾਤਮਾ ਦੇ ਗੁਣ ਕਦੇ ਯਾਦ ਨਹੀਂ ਕਰਦਾ (ਉਸ ਦੀ ਸਾਰੀ ਉਮਰ ਵਿਕਾਰਾਂ ਦੀ ਸੜਨ ਵਿਚ ਇਉਂ ਬੀਤਦੀ ਹੈ, ਜਿਵੇਂ) ਸੜਦੇ-ਬਲਦੇ ਥੰਮਾਂ ਦੇ ਗਲ ਨਾਲ ਉਸ ਨੂੰ ਲਾਇਆ ਹੋਇਆ ਹੈ। ਕਾਮ ਵਿਚ, ਕ੍ਰੋਧ ਵਿਚ, ਅਹੰਕਾਰ ਵਿਚ (ਫਸੇ ਰਹਿ ਕੇ) ਆਪਣਾ ਆਤਮਕ ਜੀਵਨ ਲੁਟਾ ਬੈਠਦਾ ਹੈ, ਆਤਮਕ ਜੀਵਨ ਦੀ ਸੂਝ ਗਵਾ ਕੇ (ਆਖ਼ਰ) ਹੱਥ ਮਲਦਾ ਹੈ। ਨਾਨਕ ਬੇਨਤੀ ਕਰਦਾ ਹੈ-ਕਾਮਾਦਿਕ ਵਿਕਾਰਾਂ ਦੇ ਸੰਜੋਗ ਦੇ ਕਾਰਨ (ਸਾਰੀ ਉਮਰ ਮਨੁੱਖ) ਕੁਰਾਹੇ ਪਿਆ ਰਹਿੰਦਾ ਹੈ, ਕਦੇ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦਾ {ਨੋਟ:ਭੂਤ ਕਾਲ ਨੂੰ ਵਰਤਮਾਨ ਕਾਲ ਵਿਚ ਅਰਥਾਇਆ ਗਿਆ ਹੈ}।੩। ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥ ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥ ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥ ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥ ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥ ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥ ਹੇ ਪ੍ਰਭੂ! ਤੈਥੋਂ ਬਿਨਾ (ਵਿਕਾਰਾਂ ਦੀ ਤਪਸ਼ ਤੋਂ) ਬਚਾ ਸਕਣ ਵਾਲਾ ਹੋਰ ਕੋਈ ਨਹੀਂ ਹੈ, ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਵਿਕਾਰਾਂ ਵਿਚ ਡੁੱਬਣੋਂ) ਬਚਾਣਾ ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ। ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਡੁੱਬਣੋਂ) ਬਚਾਣ ਵਾਲੇ! ਹੇ ਸੁਆਮੀ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਦਇਆ ਦੇ ਘਰ! ਹੇ ਕਰਤਾਰ! ਹੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ (ਵਿਚ ਡੁੱਬਣ) ਤੋਂ ਬਚਾ ਲੈ। ਨਾਨਕ ਬੇਨਤੀ ਕਰਦਾ ਹੈ-ਹੇ ਗੋਬਿੰਦ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ; ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼, ਆਪਣਾ ਹੱਥ ਦੇ ਕੇ ਮੈਨੂੰ (ਮਾਇਆ ਦੇ ਮੋਹ ਵਿਚ ਡੁੱਬਣੋਂ) ਬਚਾ ਲੈ।੪। BIHAAGRAA, FIFTH MEHL, CHHANT: |
Why are you imbued with the love of another? That path is very dangerous. You are committing sins — no one is your friend. No one shall be your friend; you shall regret and repent forever. You have not chanted with your tongue the Praises of the Lord of the World; when will these days come again? The leaf, once separated from the branch, shall not join with it again; all alone, it falls on its way to death. Prays Nanak, without the Lord’s Name, the soul wanders in suffering forever. || 1 || You are practicing deception secretly, but the Lord, the Knower, knows all. When the Righteous Judge of Dharma reads your account, you shall be squeezed like a sesame seed in the oil-press. For the actions you committed, you shall suffer in pain, O mortal being; you shall be consigned to countless reincarnations. Emotionally attached to Maya, the great enticer, you shall lose this jewel of human life. Except for the Name of the One Lord, you are clever in everything else. Prays Nanak, those who have such pre-ordained destiny are attracted to doubt and emotional attachment. || 2 || No one advocates for the ungrateful person, who is separated from the Lord. The hard-hearted Messengers of Death come and seize him. They seize him, and lead him away, to pay for his evil deeds; he was imbued with Maya, the great enticer. He was not Gurmukh — he did not chant the Glorious Praises of the Lord of the Universe; and now, the hot irons are put to his chest. He is ruined by sexual desire, anger and egotism; deprived of spiritual wisdom, he comes to regret. Prays Nanak, by his cursed destiny he has gone astray; with his tongue, he does not chant the Name of the Lord. || 3 || Without You, God, no one is our savior and protector. It is Your Nature, Lord, to save the sinners. O Savior of sinners, I have entered Your Sanctuary, O Lord and Master, Compassionate Ocean of Mercy. Please, save me from the deep, dark pit, O Creator, Cherisher of all hearts. I seek Your Sanctuary; please, cut away these heavy bonds, and give me the Support of the One Name. Prays Nanak, please give me Your Hand and save me, O Lord of the Universe, Merciful to the meek. || 4 || That day is judged to be fruitful, when I met with the Lord God. Total happiness was revealed, and pain was taken far away. Intuitive peace and poise, joy and eternal happiness come from constantly singing the Glorious Praises of the Lord of the World. Joining the Saadh Sangat, the Company of the Holy, I lovingly worship the Lord; I shall not wander again in reincarnation. He has hugged me close in His Loving Embrace, with intuitive ease, and the seed of my primal destiny has sprouted. Prays Nanak, He Himself has met me; He shall never leave me again. || 5 || 4 || 7 || |