ਟੋਡੀ ਮਹਲਾ ੫ ॥ ਹਰਿ ਬਿਸਰਤ ਸਦਾ ਖੁਆਰੀ ॥ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ...

Image
  ਟੋਡੀ   ਮਹਲਾ   ੫   ॥   ਹਰਿ   ਬਿਸਰਤ   ਸਦਾ   ਖੁਆਰੀ   ॥   ਤਾ   ਕਉ   ਧੋਖਾ   ਕਹਾ   ਬਿਆਪੈ   ਜਾ   ਕਉ   ਓਟ   ਤੁਹਾਰੀ   ॥   ਰਹਾਉ   ॥   ਬਿਨੁ   ਸਿਮਰਨ ਜੋ   ਜੀਵਨੁ   ਬਲਨਾ   ਸਰਪ   ਜੈਸੇ   ਅਰਜਾਰੀ   ॥   ਨਵ   ਖੰਡਨ   ਕੋ   ਰਾਜੁ   ਕਮਾਵੈ   ਅੰਤਿ   ਚਲੈਗੋ   ਹਾਰੀ   ॥ ੧॥   ਗੁਣ   ਨਿਧਾਨ   ਗੁਣ   ਤਿਨ   ਹੀ ਗਾਏ   ਜਾ   ਕਉ   ਕਿਰਪਾ   ਧਾਰੀ   ॥   ਸੋ   ਸੁਖੀਆ   ਧੰਨੁ   ਉਸੁ   ਜਨਮਾ   ਨਾਨਕ   ਤਿਸੁ   ਬਲਿਹਾਰੀ   ॥ ੨॥੨॥   ਅਰਥ :  ਹੇ   ਭਾਈ !  ਪਰਮਾਤਮਾ  ( ਦੇ   ਨਾਮ )  ਨੂੰ   ਭੁਲਾਇਆਂ   ਸਦਾ  ( ਮਾਇਆ   ਦੇ   ਹੱਥੋਂ   ਮਨੁੱਖ   ਦੀ )  ਬੇ - ਪਤੀ   ਹੀ   ਹੁੰਦੀ   ਹੈ।   ਹੇ   ਪ੍ਰਭੂ !  ਜਿਸ ਮਨੁੱਖ   ਨੂੰ   ਤੇਰਾ   ਆਸਰਾ   ਹੋਵੇ ,  ਉਸ   ਨੂੰ  ( ਮਾਇਆ ...


ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    

ੴ ਸਤਿਗੁਰ ਪ੍ਰਸਾਦਿ ॥


ਸਲੋਕ ॥ ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥ ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥ ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥ ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥ 


ਪਉੜੀ ॥ ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥ ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥ ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥ ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥ ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥ 


ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ    ੴ ਸਤਿਗੁਰ ਪ੍ਰਸਾਦਿ ॥


ਅਰਥ: ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ।੧।

ਜੇਹੜੀ ਪ੍ਰੀਤਿ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ। ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ।੨।


ਅਰਥ: ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ; ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ। ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ।

ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ। ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ।੪।


People make many efforts for their families, they make many sacrifices for the sake of Maya, but they remain devoid of the desire for the devotion of the Lord, and O Nanak! Those who forget the Lord are like ghosts. 1.

The love that one has for someone else (other than the Lord) is ultimately broken. But, O Nanak! If one remains attached to the Lord, then such a life-world remains forever. 2.


Meaning: With the separation of the soul, the body (of a person) turns to ashes, all people start calling (that body) impure; Those relatives with whom one has so much love, they do not allow to stay in the house even for a moment. He kept accumulating wealth by committing sins, but that soul was of no use.

This body is a field of (done) deeds (as if). Whatever one sows (in it), that is what one reaps. Those who forget the (benefits) done by (the Lord), they forget it and (eventually) wander in the lives. 4.

Popular posts from this blog

ਰਾਮਕਲੀ ਮਹਲਾ ੫ ਰੁਤੀ ਸਲੋਕੁ     ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬ...

Hukamnama Sahib Feb 28,2021

HUKAMNAMA SAHIB