ਆਸਾ ਮਹਲਾ ੫ ॥ ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥ ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥ ਸੰਗਿ ਦੇਖੈ ਕਰਣਹਾਰਾ ਕਾਇ ਪਾਪੁ ਕਮਾਈਐ ॥ ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥ ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥ ਭਜੁ ਸਾਧਸੰਗਤਿ ਸਦਾ ਨਾਨਕ ਮਿਟਹਿ ਦੋਖ ਕਮਾਤੇ ॥੧॥
ਅਰਥ: ਹੇ ਭਾਈ! ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਹੈ, ਉਹ ਸੰਸਕਾਰ-ਰੂਪ ਬਣ ਕੇ ਤੇਰੇ ਮਨ ਵਿਚ ਉੱਕਰਿਆ ਗਿਆ ਹੈ। ਹੇ ਭਾਈ! ਜਿਸ ਪਾਸੋਂ ਤੂੰ (ਆਪਣੇ ਕੀਤੇ ਕੰਮ) ਲੁਕਾਂਦਾ ਰਿਹਾ ਹੈਂ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ।
ਹੇ ਭਾਈ! ਸਿਰਜਣਹਾਰ (ਹਰੇਕ ਜੀਵ ਦੇ) ਨਾਲ (ਬੈਠਾ ਹਰੇਕ ਦੇ ਕੀਤੇ ਕੰਮ) ਵੇਖਦਾ ਰਹਿੰਦਾ ਹੈ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ, (ਸਗੋਂ) ਭਲਾ ਕਰਮ ਕਰਨਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ (ਨਾਮ ਦੀ ਬਰਕਤਿ ਨਾਲ) ਨਰਕ ਵਿਚ ਕਦੇ ਭੀ ਨਹੀਂ ਪਈਦਾ।
ਹੇ ਭਾਈ! ਅੱਠੇ ਪਹਰ ਪਰਮਾਤਮਾ ਦਾ ਨਾਮ ਸਿਮਰਦਾ ਰਹੁ, ਪਰਮਾਤਮਾ ਦਾ ਨਾਮ ਤੇਰੇ ਨਾਲ ਸਾਥ ਕਰੇਗਾ। ਹੇ ਨਾਨਕ! (ਆਖ– ਹੇ ਭਾਈ!) ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ ਪਿਛਲੇ) ਕੀਤੇ ਹੋਏ ਵਿਕਾਰ ਮਿਟ ਜਾਂਦੇ ਹਨ।1।
ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥ ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥ ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥ ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥ ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥ ਬਿਨਵੰਤਿ ਨਾਨਕ ਸਦਾ ਭਜੀਐ ਪ੍ਰਭੁ ਏਕੁ ਕਰਣੈਹਾਰਾ ॥੨॥
ਅਰਥ: ਹੇ ਮੂਰਖ! ਹੇ ਗੰਵਾਰ! ਤੂੰ (ਹੋਰਨਾਂ ਨਾਲ) ਵਲ-ਛਲ ਕਰ ਕੇ (ਆਪਣਾ) ਪੇਟ ਭਰਦਾ ਹੈਂ (ਰੋਜ਼ੀ ਕਮਾਂਦਾ ਹੈਂ। ਤੈਨੂੰ ਇਹ ਗੱਲ ਭੁੱਲ ਚੁਕੀ ਹੋਈ ਹੈ ਕਿ) ਹਰੀ ਦਾਤਾਰ (ਸਭਨਾਂ ਜੀਵਾਂ ਨੂੰ) ਹਰੇਕ ਚੀਜ਼ ਦੇ ਰਿਹਾ ਹੈ। ਹੇ ਭਾਈ! ਸਭ ਦਾਤਾਂ ਦੇਣ ਵਾਲਾ ਮਾਲਕ ਸਦਾ ਦਇਆਵਾਨ ਰਹਿੰਦਾ ਹੈ, ਉਸ ਨੂੰ ਕਦੇ ਭੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਹੇ ਭਾਈ! ਸਾਧ ਸੰਗਤਿ ਵਿਚ ਮਿਲ (-ਬੈਠ) , ਝਾਕਾ ਲਾਹ ਕੇ ਉਸ ਦਾ ਭਜਨ ਕਰਿਆ ਕਰ, (ਭਜਨ ਦੀ ਬਰਕਤਿ ਨਾਲ ਆਪਣੀਆਂ) ਸਾਰੀਆਂ ਕੁਲਾਂ ਤਾਰ ਲਈਦੀਆਂ ਹਨ। ਜੋਗ-ਸਾਧਨਾਂ ਵਿਚ ਪੁੱਗੇ ਜੋਗੀ, ਜੋਗ-ਸਾਧਨ ਕਰਨ ਵਾਲੇ, ਦੇਵਤੇ, ਸਮਾਧੀਆਂ ਲਾਣ ਵਾਲੇ, ਭਗਤ = ਸਭਨਾਂ ਦੀ ਜ਼ਿੰਦਗੀ ਦਾ ਹਰਿ-ਨਾਮ ਹੀ ਸਹਾਰਾ ਬਣਿਆ ਚਲਿਆ ਆ ਰਿਹਾ ਹੈ।
ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਸਦਾ ਉਸ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਹੈ ਜੋ ਆਪ ਹੀ ਸਾਰੇ ਸੰਸਾਰ ਦਾ ਪੈਦਾ ਕਰਨ ਵਾਲਾ ਹੈ।2।
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥ ਕੂੜੁ ਕਪਟੁ ਕਮਾਵਦੜੇ ਜਨਮਹਿ ਸੰਸਾਰਾ ॥ ਸੰਸਾਰੁ ਸਾਗਰੁ ਤਿਨ੍ਹ੍ਹੀ ਤਰਿਆ ਜਿਨ੍ਹ੍ਹੀ ਏਕੁ ਧਿਆਇਆ ॥ ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥ ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥ ਬਿਨਵੰਤਿ ਨਾਨਕ ਟੇਕ ਜਨ ਕੀ ਚਰਣ ਕਮਲ ਅਧਾਰਾ ॥੩॥
ਅਰਥ: (ਹੇ ਭਾਈ! ਕਦੇ ਕਿਸੇ ਨਾਲ) ਧੋਖਾ ਨਹੀਂ ਕਰਨਾ ਚਾਹੀਦਾ, (ਪਰਮਾਤਮਾ ਖਰੇ ਖੋਟੇ ਦੀ) ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਜੇਹੜੇ ਮਨੁੱਖ (ਹੋਰਨਾਂ ਨੂੰ ਠੱਗਣ ਵਾਸਤੇ) ਝੂਠ ਬੋਲਦੇ ਹਨ, ਉਹ ਸੰਸਾਰ ਵਿਚ (ਮੁੜ ਮੁੜ) ਜੰਮਦੇ (ਮਰਦੇ) ਰਹਿੰਦੇ ਹਨ।
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਹੈ, ਜੇਹੜੇ ਕਾਮ ਕ੍ਰੋਧ ਤਿਆਗ ਕੇ ਭਲਿਆਂ ਦੀ ਨਿੰਦਾ ਛੱਡ ਕੇ ਪ੍ਰਭੂ ਦੀ ਸਰਨ ਆ ਗਏ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ਹਨ।
ਨਾਨਕ ਬੇਨਤੀ ਕਰਦਾ ਹੈ (= ਹੇ ਭਾਈ!) ਜੇਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ, ਜੋ ਸਭ ਤੋਂ ਉੱਚਾ ਹੈ, ਜੋ ਅਪਹੁੰਚ ਹੈ ਤੇ ਬੇਅੰਤ ਹੈ, ਉਹ ਆਪਣੇ ਸੇਵਕਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ, ਉਸ ਦੇ ਸੋਹਣੇ ਕੋਮਲ ਚਰਨ ਉਸ ਦੇ ਸੇਵਕਾਂ ਲਈ ਆਸਰਾ ਹਨ।3।
ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥ ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥ ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥ ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥ ਮੀਤੁ ਜੋਬਨੁ ਮਾਲੁ ਸਰਬਸੁ ਪ੍ਰਭੁ ਏਕੁ ਕਰਿ ਮਨ ਮਾਹੀ ॥ ਬਿਨਵੰਤਿ ਨਾਨਕੁ ਵਡਭਾਗਿ ਪਾਈਐ ਸੂਖਿ ਸਹਜਿ ਸਮਾਹੀ ॥੪॥੪॥੧੩॥
ਅਰਥ: (ਹੇ ਭਾਈ! ਇਹ ਸਾਰਾ ਸੰਸਾਰ ਜੋ ਦਿੱਸ ਰਿਹਾ ਹੈ ਇਸ ਨੂੰ) ਧੂਏਂ ਦਾ ਪਹਾੜ (ਕਰ ਕੇ) ਵੇਖ (ਇਸ ਵਿਚ) ਕੋਈ ਭੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ। ਮਾਇਆ ਦੇ ਜਿਤਨੇ ਭੀ ਮੌਜ-ਮੇਲੇ ਹਨ ਉਹ ਸਾਰੇ (ਕਿਸੇ ਦੇ) ਨਾਲ ਨਹੀਂ ਜਾਂਦੇ। ਹੇ ਭਾਈ! ਪਰਮਾਤਮਾ ਹੀ ਸਦਾ ਤੇਰੇ ਨਾਲ ਨਿਭਣ ਵਾਲਾ ਸਾਥੀ ਹੈ, ਦਿਨ ਰਾਤ ਹਰ ਵੇਲੇ ਉਸ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖਣਾ ਚਾਹੀਦਾ ਹੈ। ਇਕ ਪਰਮਾਤਮਾ ਤੋਂ ਬਿਨਾ ਹੋਰ ਕੁਝ ਭੀ (ਸਦਾ ਟਿਕੇ ਰਹਿਣ ਵਾਲਾ) ਨਹੀਂ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਿਆਰ (ਮਨ ਵਿਚੋਂ) ਸਾੜ ਦੇਣਾ ਚਾਹੀਦਾ ਹੈ।
ਹੇ ਭਾਈ! ਮਿੱਤਰ, ਜਵਾਨੀ, ਧਨ, ਆਪਣਾ ਹੋਰ ਸਭ ਕੁਝ = ਇਹ ਸਭ ਕੁਝ ਇਕ ਪਰਮਾਤਮਾ ਨੂੰ ਹੀ ਆਪਣੇ ਮਨ ਵਿਚ ਸਮਝ। ਨਾਨਕ ਬੇਨਤੀ ਕਰਦਾ ਹੈ (= ਹੇ ਭਾਈ!) ਪਰਮਾਤਮਾ ਵੱਡੀ ਕਿਸਮਤਿ ਨਾਲ ਮਿਲਦਾ ਹੈ (ਜਿਨ੍ਹਾਂ ਨੂੰ ਮਿਲਦਾ ਹੈ ਉਹ ਸਦਾ) ਆਨੰਦ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।4। 4।13।
O brother! Whatever good or bad deeds you have done day and night, that has become a form of sanskar and has been engraved in your mind. O brother! The one from whom you have been hiding (your deeds) is sitting with you, watching.
O brother! The Creator keeps watching (every living being) with (every living being). Therefore, one should not do any bad deeds, (only) one should do good deeds, one should remember the Name of God (with the blessings of the Name) and one will never fall into hell.
O brother! Keep remembering the Name of God for eight hours, the Name of God will be with you. O Nanak! (Say – O brother!) By staying in the company of saints and chanting the Name of God (with the blessings of the Name), the past sins are erased. 1.
O fool! O peasant! You fill your stomach (earn your livelihood) by cheating (with others). You have forgotten that) the Lord, the Giver, is giving everything (to all beings). O brother! The Lord, the Giver of all gifts, is always merciful, you should never forget Him from your mind. O brother! Meet (-sit) in the company of saints, remove your gaze and worship Him, (with the blessings of worship) all your families are saved. Yogis who have attained the means of yoga, those who practice yoga, gods, those who establish samadhi, devotees = the only support of the life of all is the Name of God.
Nanak prays – O brother! One should always worship that God who is Himself the Creator of the entire world.2.
O brother! One should never cheat anyone, (God has the ability to recognize the true and false). Those who lie (to deceive others), they keep on being born (and dying) in the world.
O brother! Those who have meditated on the one God, who have abandoned lustful anger and slander of the good and have come to the shelter of the Lord, they have crossed the world-ocean.
Nanak prays (= O brother!) That God who is present everywhere in the water, on the earth, in the sky, who is the highest, who is inaccessible and infinite, is the support of (the lives of) His servants, His beautiful and gentle feet are the support for His servants. 3.
(O brother! This entire world that is visible is a mountain of smoke, see (it) that nothing is permanent. No matter how many pleasures of Maya there are, they do not go with (anyone). O brother! God is the companion who always accompanies you, day and night you should keep Him in your heart at all times. Apart from the one God, there is nothing (permanent) (therefore apart from God) no other love (from the mind) should be burnt.
O brother! Friends, youth, wealth, everything else of yours = consider all this as the one God in your mind. Nanak prays (= O brother!) God is met with great fortune (those who meet him remain immersed in eternal) bliss in spiritual equanimity. 4. 4.13.